ਕੰਮ ਨਾਲ ਸਬੰਧਿਤ ਜਿਨਸੀ ਪਰੇਸ਼ਾਨੀ: ਆਪਣੇ ਅਧਿਕਾਰਾਂ ਬਾਰੇ ਜਾਣੋ

ਉਹਨਾਂ ਕਰਮਚਾਰੀਆਂ ਦੀ ਮਦਦ ਕਰਨ ਲਈ ਸਰੋਤ ਜਿੰਨ੍ਹਾਂ ਨੇ ਕੰਮ ਨਾਲ ਸਬੰਧਿਤ ਜਿਨਸੀ ਪਰੇਸ਼ਾਨੀ ਦਾ ਤਜ਼ਰਬਾ ਕੀਤਾ ਹੈ ਜਾਂ ਦੇਖਿਆ ਹੈ

Shape

ਜਿਨਸੀ ਛੇੜ-ਛਾੜ ਕੰਮ ਦੀ ਜਗ੍ਹਾ ਵਿੱਚ ਸਿਹਤ ਅਤੇ ਸੁਰੱਖਿਆ ਦਾ ਮੁੱਦਾ ਹੈ, ਅਤੇ ਰੁਜ਼ਗਾਰਦਾਤਿਆਂ ਉਪਰ ਆਪਣੇ ਕਰਮਚਾਰੀਆਂ ਨੂੰ ਸੁਰੱਖਿਅਤ ਰੱਖਣ ਦੀ ਜ਼ਿੰਮੇਵਾਰੀ ਹੁੰਦੀ ਹੈ।

ਕੰਮ ਨਾਲ ਸਬੰਧਿਤ ਜਿਨਸੀ ਪਰੇਸ਼ਾਨੀ ਵਿੱਚ ਕਿਸੇ ਜਿਨਸੀ ਪ੍ਰਵਿਰਤੀ ਦਾ ਕੋਈ ਵੀ ਅਣਚਾਹਿਆ ਵਿਵਹਾਰ ਸ਼ਾਮਲ ਹੁੰਦਾ ਹੈ, ਜੋ ਤੁਹਾਡੇ ਕੰਮ ਦੇ ਸਥਾਨ ਵਿੱਚ, ਤੁਹਾਡੇ ਰੁਜ਼ਗਾਰ ਦੇ ਦੌਰਾਨ ਜਾਂ ਕੰਮ ਨਾਲ ਸਬੰਧਿਤ ਸਮਾਗਮਾਂ ਵਿਖੇ ਵਾਪਰਦਾ ਹੈ। ਜਿਨਸੀ ਪਰੇਸ਼ਾਨੀਆਂ ਦੀਆਂ ਕੁਝ ਕਿਸਮਾਂ ਵਿੱਚ ਸ਼ਾਮਲ ਹਨ:

  • ਛੂਹਣਾ
  • ਝਾਕੀ ਜਾਣਾ ਜਾਂ ਬੁਰੀ ਨਜ਼ਰ ਨਾਲ ਵੇਖਣਾ
  • ਮਾੜੀਆਂ ਟਿੱਪਣੀਆਂ ਜਾਂ ਚੁਟਕਲੇ
  • ਜਿਨਸੀ ਵਿਖਾਵੇ ਵਾਲੀਆਂ ਅਸ਼ਲੀਲ ਤਸਵੀਰਾਂ ਜਾਂ ਪੋਸਟਰ
  • ਬਾਹਰ ਮਿਲਣ ਲਈ ਵਾਰ ਵਾਰ ਸੱਦੇ ਦੇਣਾ
  • ਸੰਭੋਗ ਲਈ ਬੇਨਤੀ
  • ਕਿਸੇ ਵਿਅਕਤੀ ਦੇ ਨਿੱਜੀ ਜੀਵਨ ਜਾਂ ਸਰੀਰ ਬਾਰੇ ਦਖਲ ਦੇਣ ਵਾਲੇ ਸਵਾਲ
  • ਬੇਲੋੜਾ ਸੰਪਰਕ, ਜਿਵੇਂ ਕਿ ਕਿਸੇ ਵਿਅਕਤੀ ਦੇ ਨਾਲ ਜਾਣ-ਬੁੱਝ ਕੇ ਖਹਿਣਾ
  • ਜਿਨਸੀ ਜਾਂ ਲਿੰਗ ਦੇ ਆਧਾਰ ਉੱਤੇ ਅਪਮਾਨ ਜਾਂ ਤਾਅਨੇ
  • ਜਿਨਸੀ ਤੌਰ ਉੱਤੇ ਸਪੱਸ਼ਟ ਸਰੀਰਕ ਸੰਪਰਕ
  • ਜਿਨਸੀ ਤੌਰ ਉੱਤੇ ਅਸ਼ਲੀਲ ਈਮੇਲਾਂ, ਲਿਖਤੀ ਸੰਦੇਸ਼, ਜਾਂ ਸ਼ੋਸ਼ਲ ਮੀਡੀਆ ਸਰਗਰਮੀ

ਆਪਣੇ ਅਧਿਕਾਰਾਂ ਅਤੇ ਜ਼ਿੰਮੇਵਾਰੀਆਂ ਨੂੰ ਜਾਣੋ

ਇਕ ਕਰਮਚਾਰੀ ਵਜੋਂ, ਤੁਹਾਨੂੰ ਕੰਮ ਉੱਤੇ ਸੁਰੱਖਿਅਤ ਮਹਿਸੂਸ ਕਰਨ ਦਾ ਅਧਿਕਾਰ ਹੈ। ਤੁਹਾਡਾ ਰੁਜ਼ਗਾਰਦਾਤਾ ਸੁਰੱਖਿਅਤ ਕੰਮ ਦੀ ਜਗ੍ਹਾ ਜੋ ਕਿ ਜਿਨਸੀ ਛੇੜ-ਛਾੜ ਤੋਂ ਮੁਕਤ ਹੈ, ਪ੍ਰਦਾਨ ਕਰਵਾਉਣ ਅਤੇ ਉਸ ਨੂੰ ਬਣਾਈ ਰੱਖਣ ਵਾਸਤੇ ਜ਼ਿੰਮੇਵਾਰ ਹੈ। ਤੁਸੀਂ ਬਰਾਬਰ ਮੌਕਿਆਂ ਅਤੇ ਭੇਦਭਾਵ-ਵਿਰੋਧੀ ਕਨੂੰਨਾਂ ਦੇ ਅਧੀਨ ਵੀ ਕੰਮ ਦੀ ਜਗ੍ਹਾ ਉੱਤੇ ਜਿਨਸੀ ਪਰੇਸ਼ਾਨੀ ਤੋਂ ਸੁਰੱਖਿਅਤ ਹੋ।

ਅਨੁਵਾਦ ਸੇਵਾਵਾਂ

ਤੁਸੀਂ ਕਿਸੇ ਦੁਭਾਸ਼ੀਏ ਨਾਲ ਜੁੜਨ ਲਈ 131 450  ਉੱਤੇ ਫੋਨ ਕਰ ਸਕਦੇ ਹੋ, ਜੋ ਹੇਠਾਂ ਸੂਚੀਬੱਧ ਸਹਾਇਤਾ ਸੇਵਾਵਾਂ ਰਾਹੀਂ ਤੁਹਾਡੀ ਮਾਰਗ-ਦਰਸ਼ਨ ਕਰਨ ਵਿੱਚ ਮਦਦ ਕਰੇਗਾ।
 

ਤੁਰੰਤ ਸਹਿਯੋਗ

ਜੇ ਤੁਸੀਂ ਜਿਨਸੀ ਛੇੜ-ਛਾੜ ਦਾ ਸਾਹਮਣਾ ਕਰ ਰਹੇ ਹੋ, ਤਾਂ ਤੁਹਾਡੀ ਸਹਾਇਤਾ ਕਰਨ ਲਈ ਬਹੁਤ ਸਾਰੀਆਂ ਸੇਵਾਵਾਂ ਉਪਲਬਧ ਹਨ।

ਜੇ ਤੁਸੀਂ ਇਸ ਸਮੇਂ ਅਸੁਰੱਖਿਅਤ ਮਹਿਸੂਸ ਕਰਦੇ ਹੋ ਜਾਂ ਤੁਹਾਨੂੰ ਤੁਰੰਤ ਸਹਾਇਤਾ ਦੀ ਲੋੜ ਹੈ (24/7 ਉਪਲਬਧ): 

  1. ਵਿਕਟੋਰੀਆ ਪੁਲਿਸ ਨੂੰ 000 ਉੱਤੇ ਫੋਨ ਕਰੋ
  2. ਲਾਈਫਲਾਈਨ ਨੂੰ 13 11 14 ਉੱਤੇ ਫੋਨ ਕਰੋ
  3. 1800RESPECT(ਜਿਨਸੀ ਹਮਲੇ ਦੀ ਰਾਸ਼ਟਰੀ ਹੌਟਲਾਈਨ) ਨੂੰ 1800 737 732 ਉੱਤੇ ਫੋਨ ਕਰੋ

ਇਸ ਦੀ ਰਿਪੋਰਟ ਕਰੋ

ਜੇ ਤੁਹਾਨੂੰ ਕੰਮ ਨਾਲ ਸਬੰਧਿਤ ਜਿਨਸੀ ਪਰੇਸ਼ਾਨੀ ਦਾ ਤਜ਼ਰਬਾ ਹੋਇਆ ਹੈ ਤਾਂ ਕਈ ਤਰ੍ਹਾਂ ਦੇ ਵਿਕਲਪ ਅਤੇ ਸਹਾਇਤਾ ਸੇਵਾਵਾਂ ਉਪਲਬਧ ਹਨ। ਜੇ ਤੁਸੀਂ ਅਜਿਹਾ ਕਰਨ ਲਈ ਸੁਰੱਖਿਅਤ ਮਹਿਸੂਸ ਕਰਦੇ ਹੋ, ਤਾਂ ਤੁਹਾਨੂੰ ਆਪਣੀ ਘਟਨਾ ਦੀ ਰਿਪੋਰਟ ਕਰਨ ਵਾਲੀ ਪ੍ਰਣਾਲੀ ਰਾਹੀਂ ਜਾਂ ਸਿੱਧੇ ਤੌਰ ਤੇ ਆਪਣੇ ਮੈਨੇਜਰ ਜਾਂ ਮਨੁੱਖੀ ਸਰੋਤਾਂ ਦੇ ਵਿਭਾਗ ਨੂੰ ਜਿਨਸੀ ਪਰੇਸ਼ਾਨੀ ਦੀ ਰਿਪੋਰਟ ਕਰਨੀ ਚਾਹੀਦੀ ਹੈ। ਜੇ ਤੁਹਾਡੀ ਸਥਿਤੀ ਵਿੱਚ ਇਹ ਸੰਭਵ ਜਾਂ ਵਿਹਾਰਕ ਨਹੀਂ ਹੈ, ਤਾਂ ਮੁੱਦੇ ਦੀ ਰਿਪੋਰਟ ਕਰਨ ਲਈ ਹੋਰ ਵਿਕਲਪਾਂ ਵਿੱਚ ਸ਼ਾਮਲ ਹਨ:

ਵਰਕਸੇਫ ਵਿਕਟੋਰੀਆ

ਵਰਕਸੇਫ ਵਿਕਟੋਰੀਆ ਕੰਮ ਦੀ ਜਗ੍ਹਾ ਵਿੱਚ ਸਿਹਤ ਅਤੇ ਸੁਰੱਖਿਆ ਨਾਲ ਸਬੰਧਿਤ ਸਾਰੇ ਮਾਮਲਿਆਂ ਵਾਸਤੇ ਤੁਹਾਡੀ ਮਦਦ ਕਰ ਸਕਦੀ ਹੈ – ਜਿਸ ਵਿੱਚ ਜਿਨਸੀ ਪਰੇਸ਼ਾਨੀ ਵੀ ਸ਼ਾਮਲ ਹੈ। ਸਾਡੀ ਸਲਾਹਕਾਰ ਸੇਵਾ ਸਵੇਰੇ 7:30 ਵਜੇ – ਸ਼ਾਮ 6:30 ਵਜੇ ਤੱਕ ਸੋਮਵਾਰ ਤੋਂ ਸ਼ੁੱਕਰਵਾਰ ਤੱਕ  1800 136 089  ਉੱਤੇ  ਉਪਲਬਧਹੈ।

ਵਿਕਟੋਰੀਆ ਦਾ ਬਰਾਬਰੀ ਦੇ ਮੌਕਿਆਂ ਅਤੇ ਮਨੁੱਖੀ ਅਧਿਕਾਰ ਕਮਿਸ਼ਨ, VEOHRC

ਵਿਕਟੋਰੀਆ ਦਾ ਬਰਾਬਰੀ ਦੇ ਮੌਕਿਆਂ ਅਤੇ ਮਨੁੱਖੀ ਅਧਿਕਾਰ ਕਮਿਸ਼ਨ ਉਹਨਾਂ ਲੋਕਾਂ ਵਾਸਤੇ ਮੁਫ਼ਤ ਅਤੇ ਗੁਪਤ ਜਾਣਕਾਰੀ ਅਤੇ ਸ਼ਿਕਾਇਤ ਪ੍ਰਕਿਰਿਆਵਾਂ ਪ੍ਰਦਾਨ ਕਰਦਾ ਹੈ, ਜਿੰਨ੍ਹਾਂ ਨੇ ਕੰਮ ਦੀ ਜਗ੍ਹਾ ਵਿੱਚ ਅਤੇ ਜਨਤਕ ਜੀਵਨ ਦੇ ਹੋਰ ਖੇਤਰਾਂ ਵਿੱਚ ਜਿਨਸੀ ਪਰੇਸ਼ਾਨੀ ਦਾ ਸਾਹਮਣਾ ਕੀਤਾ ਹੈ, ਜਿਵੇਂ ਕਿ ਸਿੱਖਿਆ ਅਤੇ ਵਸਤੂਆਂ ਅਤੇ ਸੇਵਾਵਾਂ ਤੱਕ ਪਹੁੰਚ ਕਰਨਾ। ਉਹ ਭੇਦਭਾਵ, ਪੀੜਤਪਣ, ਮਨੁੱਖੀ ਅਧਿਕਾਰਾਂ ਅਤੇ ਨਸਲੀ ਜਾਂ ਧਾਰਮਿਕ ਅਪਮਾਨ ਦੇ ਮੁੱਦਿਆਂ ਨਾਲ ਵੀ ਵਿਸ਼ੇਸ਼ ਤੌਰ ਤੇ ਨਜਿੱਠਦੇ ਹਨ। ਕਿਸੇ ਪੁੱਛਗਿੱਛ ਅਧਿਕਾਰੀ ਨਾਲ ਗੱਲ ਕਰਨ ਲਈ 1300 292 153  ਉੱਤੇ ਫੋਨ ਕਰੋ।

ਵਿਕਟੋਰੀਅਨ ਲੀਗਲ ਏਡ

ਜਿਨਸੀ ਪਰੇਸ਼ਾਨੀ ਦੀ ਰਿਪੋਰਟ ਕਰਨ ਲਈ ਜਿਸ ਵਿੱਚ ਅਪਰਾਧਕ ਵਿਵਹਾਰ ਸ਼ਾਮਲ ਹੋ ਸਕਦਾ ਹੈ, ਤੁਸੀਂ ਆਪਣੇ ਸਥਾਨਕ ਪੁਲਿਸ ਸਟੇਸ਼ਨ ਰਾਹੀਂ ਵਿਕਟੋਰੀਆ ਪੁਲਿਸ ਨਾਲ ਵੀ ਸੰਪਰਕ ਕਰ ਸਕਦੇ ਹੋ।

ਅਸੀਂ ਯੂਨੀਅਨ ਹਾਂ

'ਅਸੀਂ ਯੂਨੀਅਨ ਹਾਂ' ਕਾਮਿਆਂ ਦੀਆਂ ਯੂਨੀਅਨਾਂ ਦੀ ਸੂਚੀ ਪ੍ਰਦਾਨ ਕਰਦੀ ਹੈ, ਜੋ ਇੱਕ ਸੁਰੱਖਿਅਤ ਕੰਮਕਾਜ਼ੀ ਵਾਤਾਵਰਣ ਵਾਸਤੇ ਤੁਹਾਡੀ ਕੰਮ ਦੀ ਜਗ੍ਹਾ ਦੀਆਂ ਜਿੰਮੇਵਾਰੀਆਂ ਦੇ ਸਬੰਧ ਵਿੱਚ ਸਲਾਹ ਪ੍ਰਦਾਨ ਕਰਵਾਉਣ ਵਿੱਚ ਵੀ ਮਦਦ ਕਰਨ ਦੇ ਯੋਗ ਹੋਣਗੀਆਂ।

ਕਿਸੇ ਹੋਰ ਦੇ ਵੱਲੋਂ ਰਿਪੋਰਟ ਕਰਨਾ

ਤੀਜੀਆਂ ਧਿਰਾਂ (ਉਦਾਹਰਣ ਲਈ, ਜੇ ਤੁਸੀਂ ਜਿਨਸੀ ਪਰੇਸ਼ਾਨੀ ਵੇਖੀ ਹੈ ਜਾਂ ਪ੍ਰਭਾਵਤ ਵਿਅਕਤੀ ਦੁਆਰਾ ਜਿਨਸੀ ਪਰੇਸ਼ਾਨੀ ਬਾਰੇ ਤੁਹਾਨੂੰ ਜਾਣੂੰ ਕਰਵਾਇਆ ਗਿਆ ਹੈ) ਵੀ ਉਪਰੋਕਤ ਤੰਤਰਾਂ ਦੇ ਰਾਹੀਂ ਰਿਪੋਰਟ ਕਰ ਸਕਦੀਆਂ ਹਨ, ਪਰ ਤੁਹਾਨੂੰ ਪ੍ਰਭਾਵਿਤ ਵਿਅਕਤੀ ਨਾਲ ਲਾਜ਼ਮੀ ਸਲਾਹ-ਮਸ਼ਵਰਾ ਕਰਨਾ ਚਾਹੀਦਾ ਹੈ, ਅਤੇ ਅਜਿਹਾ ਕਰਨ ਤੋਂ ਪਹਿਲਾਂ ਅਗਲੇ ਕਦਮਾਂ ਬਾਰੇ ਸਹਿਮਤ ਹੋਣਾ ਚਾਹੀਦਾ ਹੈ।

ਇਹ ਮਹੱਤਵਪੂਰਣ ਹੈ ਕਿ ਪ੍ਰਭਾਵਿਤ ਵਿਅਕਤੀ ਇਸ ਨਾਲ ਸਹਿਮਤ ਹੋਵੇ, ਅਤੇ ਉਸ ਦਾ ਉਹਨਾਂ ਕਾਰਵਾਈਆਂ ਉੱਤੇ ਕੰਟਰੋਲ ਹੈ, ਜੋ ਤੀਜੀ ਧਿਰ ਉਹਨਾਂ ਦੇ ਵੱਲੋਂ ਕਰ ਰਹੀਆਂ ਹਨ। ਇਸ ਵਿੱਚ ਜਿਨਸੀ ਪਰੇਸ਼ਾਨੀ ਦੀ ਰਿਪੋਰਟ ਕਰਨ ਲਈ ਕੀਤੀ ਗਈ ਕਿਸੇ ਵੀ ਕਾਰਵਾਈ ਬਾਰੇ ਸਹਿਮਤੀ, ਅਤੇ ਨਾਲ ਹੀ ਪ੍ਰਕਿਰਿਆ ਦੀ ਨਿਗਰਾਨੀ ਕਰਨਾ, ਅਤੇ ਜਿਨਸੀ ਪਰੇਸ਼ਾਨੀ ਦੀ ਰਿਪੋਰਟ ਦੀ ਪ੍ਰਤੀਕਿਰਿਆ ਬਾਰੇ ਸੂਚਿਤ ਕੀਤੇ ਜਾਣ ਬਾਰੇ ਵੀ ਸ਼ਾਮਲ ਹੈ।

ਕਈ ਮਾਮਲਿਆਂ ਵਿੱਚ, ਜੇ ਕੋਈ ਤੀਜੀ ਧਿਰ ਜਿਨਸੀ ਪਰੇਸ਼ਾਨੀ ਦੀ ਰਿਪੋਰਟ ਕਰਦੀ ਹੈ, ਤਾਂ ਜਵਾਬ ਦੇਣ ਵਾਲੀ ਸੰਸਥਾ ਨੂੰ ਮਾਮਲੇ ਦੀ ਪੈਰਵਾਈ ਕਰਨ ਲਈ ਪ੍ਰਭਾਵਿਤ ਵਿਅਕਤੀ ਨਾਲ ਸਿੱਧੇ ਸੰਪਰਕ ਕਰਨ ਦੀ ਲੋੜ ਹੋਵੇਗੀ। ਤੀਜੀਆਂ ਧਿਰਾਂ ਵਿਸ਼ੇਸ਼ ਘਟਨਾ ਦੇ ਕੋਈ ਵੇਰਵੇ ਪ੍ਰਦਾਨ ਕੀਤੇ ਬਿਨਾਂ, ਜਿਨਸੀ ਪਰੇਸ਼ਾਨੀ ਦੀ ਰਿਪੋਰਟ ਕਰਨ ਅਤੇ ਪ੍ਰਤੀਕਿਰਿਆ ਦੇਣ ਬਾਰੇ ਵਿਚਾਰ-ਵਟਾਂਦਰਾ ਕਰਨ ਲਈ ਹੇਠਾਂ ਦਿੱਤੀਆਂ ਸੰਸਥਾਵਾਂ ਨਾਲ ਸੰਪਰਕ ਕਰ ਸਕਦੀਆਂ ਹਨ।

ਸਮਰਪਿਤ ਪ੍ਰੋਗਰਾਮ

ਔਰਤਾਂ, ਮਰਦਾਂ ਅਤੇ ਉਹਨਾਂ ਲੋਕਾਂ ਦੀ ਵਿਸ਼ੇਸ਼ ਸਹਾਇਤਾ ਕਰਨ ਲਈ ਸਮਰਪਿਤ ਪ੍ਰੋਗਰਾਮ ਵੀ ਹਨ ਜੋ LGBTQIA+, ਨੌਜਵਾਨ ਲੋਕ, ਪ੍ਰਵਾਸੀ ਅਤੇ ਸ਼ਰਨਾਰਥੀ ਹਨ ਜੋ ਜਿਨਸੀ ਪਰੇਸ਼ਾਨੀ ਤੋਂ ਪ੍ਰਭਾਵਿਤ ਹਨ।

ਪ੍ਰਵਾਸੀ ਮਜ਼ਦੂਰ ਕੇਂਦਰ

ਪ੍ਰਵਾਸੀ ਮਜ਼ਦੂਰ ਕੇਂਦਰ ਵਿਕਟੋਰੀਆ ਵਿੱਚ ਪ੍ਰਵਾਸੀ ਕਾਮਿਆਂ ਨੂੰ ਉਹਨਾਂ ਦੇ ਅਧਿਕਾਰਾਂ ਨੂੰ ਸਮਝਣ, ਉਹਨਾਂ ਨੂੰ ਕੰਮ ਦੀ ਜਗ੍ਹਾ ਵਿੱਚ ਲਾਗੂ ਕਰਨ, ਅਤੇ ਹੋਰ ਪ੍ਰਵਾਸੀ ਕਾਮਿਆਂ ਨਾਲ ਜੁੜਨ ਦਾ ਅਧਿਕਾਰ ਦਿੰਦਾ ਹੈ। ਹਫਤੇ ਦੌਰਾਨ 03 9659 3516  ਉੱਤੇ ਫੋਨ ਕਰੋ।

ਮਲਟੀਕਲਚਰਲ ਸੈਂਟਰ ਫਾਰ ਵਿਮਨਜ਼ ਹੈਲਥ

ਮਲਟੀਕਲਚਰਲ ਸੈਂਟਰ ਫਾਰ ਵਿਮਨਜ਼ ਹੈਲਥ ਪ੍ਰਵਾਸੀ ਅਤੇ ਸ਼ਰਨਾਰਥੀ ਪਿਛੋਕੜਾਂ ਦੀਆਂ ਔਰਤਾਂ ਦੀ ਸਹਾਇਤਾ ਕਰਦਾ ਹੈ ਅਤੇ ਸਿਹਤ ਅਤੇ ਭਲਾਈ ਨੂੰ ਸਹਾਇਤਾ ਅਤੇ ਉਤਸ਼ਾਹਤ ਕਰਨ ਲਈ ਜਾਣਕਾਰੀ ਪ੍ਰਦਾਨ ਕਰਦਾ ਹੈ। 1800 656 421  ਉੱਤੇ ਫੋਨ ਕਰੋ। ਉਹਨਾਂ ਕੋਲ ਤੁਹਾਡੇ ਲਈ ਵੀ ਅਨੁਵਾਦ ਕਰਨ ਵਾਲੇ ਵੀ ਉਪਲਬਧ ਹਨ।

ਸੈਂਟਰ ਅਗੇਂਸਟ ਸੈਕਸੂਅਲ ਅਸਾਲਟ

ਸੈਂਟਰ ਅਗੇਂਸਟ ਸੈਕਸੂਅਲ ਅਸਾਲਟ ਤੁਹਾਨੂੰ ਉਹਨਾਂ ਸੇਵਾਵਾਂ ਨਾਲ ਜੋੜਨ ਵਿੱਚ ਮਦਦ ਕਰ ਸਕਦਾ ਹੈ, ਜੋ ਤੁਹਾਡੀਆਂ ਲੋੜਾਂ ਵਾਸਤੇ ਜਵਾਬਦੇਹ ਅਤੇ ਉਚਿਤ ਹਨ, ਅਤੇ ਤੁਹਾਨੂੰ ਸੂਚਿਤ ਚੋਣਾਂ ਕਰਨ ਲਈ ਸ਼ਕਤੀ ਪ੍ਰਦਾਨ ਕਰ ਸਕਦੀਆਂ ਹਨ। ਉਹਨਾਂ ਨੂੰ 03 5441 0430  ਉੱਤੇ ਫੋਨ ਕਰੋ।

ਮੈਨਜ਼ਲਾਈਨ ਆਸਟ੍ਰੇਲੀਆ

ਮੈਨਜ਼ਲਾਈਨ ਆਸਟ੍ਰੇਲੀਆ ਪਰਿਵਾਰਕ ਅਤੇ ਰਿਸ਼ਤੇ ਸਬੰਧੀ ਚਿੰਤਾਵਾਂ ਵਾਲੇ ਮਰਦਾਂ ਵਾਸਤੇ ਇਕ ਔਨਲਾਈਨ ਸਲਾਹ-ਮਸ਼ਵਰਾ ਸੇਵਾ ਹੈ (24/7 ਉਪਲਬਧ)। 1300 789 978  ਉੱਤੇ ਫੋਨ ਕਰੋ।

ਕੁਈਰਸਪੇਸ

ਕੁਈਰਸਪੇਸ ਉਹਨਾਂ ਲੋਕਾਂ ਵਾਸਤੇ ਭਾਈਚਾਰਕ ਸਲਾਹ-ਮਸ਼ਵਰਾ ਪ੍ਰਦਾਨ ਕਰਵਾਉਂਦੀ ਹੈ, ਜੋ LGBTQIA+ ਵਜੋਂ ਪਛਾਣੇ ਜਾਂਦੇ ਹਨ। 03  9663 6733  ਉੱਤੇ ਫੋਨ ਕਰੋ।

ਕਰਮਚਾਰੀ ਦੀਆਂ ਜ਼ਿੰਮੇਵਾਰੀਆਂ

ਕਿੱਤਾਕਾਰੀ ਸਿਹਤ ਅਤੇ ਸੁਰੱਖਿਆ ਕਾਨੂੰਨ ਦਾ ਸੈਕਸ਼ਨ 25 ਕਰਮਚਾਰੀਆਂ ਦੇ ਕਰੱਤਵਾਂ ਦੀ ਰੂਪ-ਰੇਖਾ ਖਿੱਚਦਾ ਹੈ, ਜਦ ਉਹ ਕੰਮ ਉੱਤੇ ਹੁੰਦੇ ਹਨ। ਇੱਕ ਕਰਮਚਾਰੀ ਵਜੋਂ ਤੁਹਾਨੂੰ ਲਾਜ਼ਮੀ ਤੌਰ ਤੇ:

  1. ਦੂਸਰਿਆਂ ਦੀ ਸਿਹਤ ਅਤੇ ਸੁਰੱਖਿਆ ਵਾਸਤੇ ਵਾਜਬ ਧਿਆਨ ਰੱਖੋ ਜੋ ਤੁਹਾਡੇ ਦੁਆਰਾ ਕੀਤੇ ਜਾਂ ਨਾ ਕੀਤੇ ਕੰਮ ਨਾਲ ਪ੍ਰਭਾਵਿਤ ਹੋ ਸਕਦੇ ਹਨ। ਉਦਾਹਰਣ ਲਈ, ਗੁੰਡਾਗਰਦੀ ਜਾਂ ਜਿਨਸੀ ਪਰੇਸ਼ਾਨੀ ਵਰਗੇ ਅਣਉਚਿਤ ਵਿਵਹਾਰ ਨਾ ਦਿਖਾ ਕੇ ਦੂਸਰਿਆਂ ਕਰਮਚਾਰੀਆਂ ਨਾਲ ਉਚਿਤ ਤਰੀਕੇ ਨਾਲ ਵਿਵਹਾਰ ਕਰੋ।
  2. OHS ਕਾਨੂੰਨ ਜਾਂ ਅਧਿਨਿਯਮਾਂ ਦੀ ਪਾਲਣਾ ਕਰਨ ਲਈ ਉਹਨਾਂ ਵੱਲੋਂ ਕੀਤੀ ਜਾਂਦੀ ਕਿਸੇ ਵੀ ਕਾਰਵਾਈ ਬਾਰੇ ਆਪਣੇ ਰੁਜ਼ਗਾਰਦਾਤੇ ਦੇ ਨਾਲ ਸਹਿਯੋਗ ਕਰੋ। ਉਦਾਹਰਣ ਲਈ, ਸਾਜ਼ੋ-ਸਾਮਾਨ ਦੀ ਉਚਿਤ ਵਰਤੋਂ ਕਰੋ, ਸੁਰੱਖਿਅਤ ਕੰਮ ਦੀਆਂ ਨੀਤੀਆਂ ਅਤੇ ਪ੍ਰਕਿਰਿਆਵਾਂ ਦੀ ਪਾਲਣਾ ਕਰੋ ਅਤੇ ਸਿਖਲਾਈ ਵਿੱਚ ਹਾਜ਼ਰ ਹੋਵੋ।
  3. ਸਿਹਤ, ਸੁਰੱਖਿਆ ਅਤੇ ਭਲਾਈ ਦਾ ਸਹਿਯੋਗ ਕਰਨ ਲਈ ਕੰਮ ਦੀ ਜਗ੍ਹਾ ਵਿੱਚ ਕਿਸੇ ਵੀ ਚੀਜ਼ ਵਿੱਚ ਜਾਣ-ਬੁੱਝ ਕੇ ਜਾਂ ਲਾਪਰਵਾਹੀ ਨਾਲ ਦਖਲ ਨਾ ਦਿਓ ਜਾਂ ਇਸ ਦੀ ਦੁਰਵਰਤੋਂ ਨਾ ਕਰੋ।
  4. ਕੰਮ ਦੀ ਜਗ੍ਹਾ ਵਿੱਚ ਤੁਹਾਡੀ ਸਿਹਤ ਅਤੇ ਸੁਰੱਖਿਆ ਵਾਸਤੇ ਵਾਜਬ ਧਿਆਨ ਰੱਖੋ।