ਕੰਮ ਦੀ ਜਗ੍ਹਾ ਵਿੱਚ ਹਾਦਸੇ ਨਾਲ ਮੌਤ
ਕੰਮ ਦੀ ਜਗ੍ਹਾ ਵਿੱਚ ਹਾਦਸੇ ਨਾਲ ਮੌਤ ਦੇ ਨਵੇਂ ਜ਼ੁਰਮ ਦੇ ਬਾਰੇ ਰੁਜ਼ਗਾਰਦਾਤਿਆਂ ਅਤੇ ਫਰਜ਼ਾਂ ਲਈ ਜ਼ਿੰਮੇਵਾਰ ਦੂਸਰੇ ਅਫਸਰਾਂ ਵਾਸਤੇ ਜਾਣਕਾਰੀ
ਪਿਛੋਕੜ
ਕੰਮ ਦੀ ਜਗ੍ਹਾ ਵਿੱਚ ਹਾਦਸੇ ਨਾਲ ਮੌਤ ਦੇ ਨਵੇਂ ਅਪਰਾਧਿਕ ਦੋਸ਼ ਨੂੰ ਕਿੱਤਾਕਾਰੀ ਸਿਹਤ ਅਤੇ ਸੁਰੱਖਿਆ ਕਾਨੂੰਨਾਂ ਦੇ ਵਿੱਚ ਜੋੜਿਆ ਗਿਆ ਹੈ।
ਇਹ ਜ਼ੁਰਮ ਰੁਜ਼ਗਾਰਦਾਤੇ ਅਤੇ ਦੂਸਰੇ ਫਰਜ਼ਾਂ ਲਈ ਜ਼ਿੰਮੇਵਾਰ ਅਫਸਰਾਂ ਦੁਆਰਾ ਕੀਤੇ ਅਣਗਹਿਲੀ ਵਾਲੇ ਕੰਮ ਲਈ ਲਾਗੂ ਹੁੰਦਾ ਹੈ ਜਿਵੇਂ ਕਿ ਹੇਠਾਂ ਦੱਸਿਆ ਗਿਆ ਹੈ, ਜਾਂ ਸੰਸਥਾ ਦੇ ਇਕ ਅਫਸਰ ਉੱਤੇ, ਜੋ ਕਿ ਨਿਗਰਾਨੀ ਕਰ ਰਿਹਾ ਸੀ, ਜੋ ਕਿੱਤਾਕਾਰੀ ਸਿਹਤ ਅਤੇ ਸੁਰੱਖਿਆ ਕਾਨੂੰਨ 2004 (OHS ਕਾਨੂੰਨ) ਦੇ ਅਧੀਨ ਨਿਰਸੰਦੇਹ ਫਰਜ਼ਾਂ ਦੀ ਉਲੰਘਣਾ ਕਰਦਾ ਹੈ ਅਤੇ ਕਿਸੇ ਦੂਸਰੇ ਵਿਅਕਤੀ ਦੀ ਮੌਤ ਦਾ ਕਾਰਣ ਬਣਦਾ ਹੈ।
ਕੰਮ ਦੀ ਜਗ੍ਹਾ ਵਿੱਚ ਹਾਦਸੇ ਨਾਲ ਮੌਤ ਦੇ ਪ੍ਰਬੰਧ ਪਿਛਲੇ ਸਮੇਂ ਵਿੱਚ ਹੋਈਆਂ ਘਟਨਾਵਾਂ ਉਪਰ ਲਾਗੂ ਨਹੀਂ ਹੋਣਗੇ। ਇਸ ਦਾ ਮਤਲਬ ਇਹ ਕਿ ਸਿਰਫ 1 ਜੁਲਾਈ 2020 ਤੋਂ ਬਾਅਦ ਹੋਈ ਮੌਤ ਨੂੰ ਹੀ ਵਿਚਾਰਿਆ ਜਾਵੇਗਾ।
ਨਵੇਂ ਕਾਨੂੰਨ ਦਾ ਉਦੇਸ਼ ਕੰਮ ਦੀ ਜਗ੍ਹਾ ਵਿੱਚ ਹਾਦਸੇ ਨਾਲ ਮੌਤ ਨੂੰ ਰੋਕਣਾ, ਜ਼ਿੰਮੇਵਾਰੀ ਵਾਲੇ ਅਫਸਰਾਂ ਨੂੰ ਮਜ਼ਬੂਤੀ ਨਾਲ ਵਰਜਣਾ ਕਿ ਉਹ ਕਿੱਤਾਕਾਰੀ ਸਿਹਤ ਅਤੇ ਸੁਰੱਖਿਆ ਦੀਆਂ ਜ਼ਿੰਮੇਵਾਰੀਆਂ ਦੀ ਪਾਲਣਾ ਕਰਨ, ਅਤੇ ਤਕੜਾ ਸੁਨੇਹਾ ਭੇਜਣਾ ਕਿ ਕੰਮ ਦੀ ਜਗ੍ਹਾ ਵਿੱਚ ਲੋਕਾਂ ਦੀਆਂ ਜਿੰਦਗੀਆਂ ਨੂੰ ਖਤਰੇ ਵਿੱਚ ਪਾਉਣ ਨੂੰ ਸਹਿਆ ਨਹੀਂ ਜਾਵੇਗਾ।
ਇਹ ਬਦਲਾਅ ਵਾਧੂ ਫਰਜ਼ ਲਾਗੂ ਨਹੀਂ ਕਰਦੇ ਹਨ; ਉਹ OHS ਕਾਨੂੰਨ ਦੇ ਅਧੀਨ ਮੌਜੂਦਾ ਫਰਜ਼ਾਂ ਉੱਤੇ ਸਖਤ ਦੰਡ ਲਾਗੂ ਕਰਦੇ ਹਨ। ਜਿਵੇਂ ਕਿ ਕਾਨੂੰਨ ਮੌਜੂਦਾ ਸਮੇਂ ਵਿੱਚ ਦੱਸਦਾ ਹੈ ਕਿ ਰੁਜ਼ਗਾਰਦਾਤੇ ਅਤੇ ਫਰਜ਼ ਨਿਭਾਉਣ ਵਾਲੇ ਅਫਸਰਾਂ ਨੂੰ ਇਕ ਵਾਰ ਰੁਕ ਕੇ, ਉਹਨਾਂ ਦੇ ਕਾਰੋਬਾਰ ਨੂੰ ਚਲਾਉਣ ਵਿੱਚ ਸ਼ਾਮਲ ਖਤਰਿਆਂ ਬਾਰੇ ਸੋਚਣਾ ਚਾਹੀਦਾ ਹੈ, ਅਤੇ ਉਹਨਾਂ ਖਤਰਿਆਂ ਨੂੰ ਘਟਾਉਣ ਲਈ ਕਿਹੜੇ ਕਿਹੜੇ ਕਦਮ ਚੁੱਕੇ ਜਾ ਸਕਦੇ ਹਨ।
ਜੇ ਤੁਸੀਂ ਪਹਿਲਾਂ ਤੋਂ ਹੀ OHS ਦੇ ਫਰਜ਼ਾਂ ਦੀ ਪਾਲਣਾ ਕਰ ਰਹੇ ਹੋ, ਤੁਸੀਂ ਸਹੀ ਕੰਮ ਕਰ ਰਹੇ ਹੋ ਅਤੇ 1 ਜੁਲਾਈ ਤੋਂ ਤੁਹਾਨੂੰ ਕੁਝ ਵੱਖਰਾ ਕਰਨ ਦੀ ਲੋੜ ਨਹੀਂ ਹੋਵੇਗੀ। ਜੇ ਤੁਸੀਂ ਪਾਲਣਾ ਨਹੀਂ ਕਰ ਰਹੇ, ਕੰਮ ਦੀ ਜਗ੍ਹਾ ਵਿੱਚਲੇ ਖਤਰੇ ਬਾਰੇ ਨਾ ਸੋਚਣ ਦੇ ਬਹੁਤ ਹੀ ਗੰਭੀਰ ਨਤੀਜੇ ਨਿਕਲ ਸਕਦੇ ਹਨ।
ਕੰਮ ਦੀ ਜਗ੍ਹਾ ਵਿੱਚ ਹਾਦਸੇ ਨਾਲ ਮੌਤ ਦੇ ਅਪਰਾਧਿਕ ਦੋਸ਼ ਦੇ ਤੱਤ
ਕੰਮ ਦੀ ਜਗ੍ਹਾ ਵਿੱਚ ਹਾਦਸੇ ਨਾਲ ਮੌਤ ਦੇ ਨਵੇਂ ਜ਼ੁਰਮ ਦੇ ਤੱਤ ਇਹ ਹਨ:
- ਵਿਅਕਤੀ ਜਿਸ ਉਪਰ ਦੋਸ਼ ਲਗਾਏ ਜਾਂਦੇ ਹਨ ਉਹ ਕੰਪਨੀ ਜਾਂ ਉਹ ਵਿਅਕਤੀ ਹੋਣਾ ਚਾਹੀਦਾ ਹੈ ਜੋ ਕਿ ਕਰਮਚਾਰੀ ਜਾਂ ਸਵੈ-ਸੇਵਕ ਨਹੀਂ ਹੈ;
- OHS ਕਾਨੂੰਨ ਦੇ ਅਧੀਨ ਉਹਨਾਂ ਦੇ ਪੀੜਤ ਲਈ ਸੰਭਾਲ ਦੇ ਲਾਜ਼ਮੀ ਵਿਸ਼ੇਸ਼ ਫਰਜ਼ ਸਨ
- ਅਣਗਹਿਲੀ ਵਾਲਾ ਵਿਵਹਾਰ ਕਰਕੇ ਉਹਨਾਂ ਨੇ ਆਪਣੇ ਫਰਜ਼ਾਂ ਦੀ ਉਲੰਘਣਾ ਕੀਤੀ ਹੈ
- ਫਰਜ਼ਾਂ ਦੀ ਉਲੰਘਣਾ ਪੀੜਤ ਦੀ ਮੌਤ ਦਾ ਕਾਰਣ ਬਣੀ, ਅਤੇ
- ਜੇ ਦੋਸ਼ ਲਗਾਏ ਜਾਣ ਵਾਲਾ ਵਿਅਕਤੀ ਇਕ ਵਿਅਕਤੀ ਹੈ ਤਾਂ ਫਰਜ਼ ਦੀ ਉਲੰਘਣਾ ਕਰਦੇ ਸਮੇਂ ਉਹਨਾਂ ਨੇ ਲਾਜ਼ਮੀ ਤੌਰ ਤੇ ਜਾਣ-ਬੁੱਝ ਕੇ ਅਤੇ ਆਪਣੀ ਮਰਜ਼ੀ ਨਾਲ ਕੰਮ ਕੀਤਾ ਸੀ।
ਕੰਮ ਦੀ ਜਗ੍ਹਾ ਵਿੱਚ ਹਾਦਸੇ ਨਾਲ ਮੌਤ ਦਾ ਦੋਸ਼ ਕਿਸ ਉਪਰ ਲਗਾਇਆ ਜਾ ਸਕਦਾ ਹੈ?
ਸੰਸਥਾਂਵਾਂ ਅਤੇ ਆਪਣੀ ਖੁਦ ਦੀ ਨੌਕਰੀ ਕਰਨ ਵਾਲੇ ਵਿਅਕਤੀ
ਸੰਸਥਾਂਵਾਂ ਅਤੇ ਆਪਣੀ ਖੁਦ ਦੀ ਨੌਕਰੀ ਵਾਲੇ ਵਿਅਕਤੀ ਜੋ OHS ਕਾਨੂੰਨ ਦੇ ਅਧੀਨ ਵਿਸ਼ੇਸ਼ ਫਰਜ਼ਾਂ ਨੂੰ ਸੰਭਾਲਦੇ ਹਨ (ਜਿਵੇਂ ਕਿ ਹੇਠਾਂ ਦੱਸਿਆ ਗਿਆ ਹੈ) ਉਹਨਾਂ ਉਪਰ ਕੰਮ ਦੀ ਜਗ੍ਹਾ ਵਿੱਚ ਹਾਦਸੇ ਨਾਲ ਮੌਤ ਦੇ ਦੋਸ਼ ਵਾਸਤੇ ਮੁਕੱਦਮਾ ਚਲਾਇਆ ਜਾ ਸਕਦਾ ਹੈ। ਸੰਸਥਾਂਵਾਂ ਵਿੱਚ ਸ਼ਾਮਲ ਹਨ:
- ਬੌਡੀ ਕਾਰਪੋਰੇਟ (ਉਦਾਹਰਣ ਵਜੋਂ, ਰਜਿਸਟਰ ਹੋਈਆਂ ਕੰਪਨੀਆਂ)
- ਇਨਕਾਰਪੋਰੇਟਡ ਸਭਾਵਾਂ
- ਕਾਨੂੰਨੀ ਅਧਿਕਾਰਤਾਵਾਂ
- ਟਰੱਸਟ ਦੇ ਟਰੱਸਟੀ
- ਗੈਰ-ਇਨਕਾਰਪੋਰੇਟਡ ਸੰਸਥਾਂਵਾਂ ਅਤੇ ਗੈਰ-ਇਨਕਾਰਪੋਰੇਟਡ ਸਭਾਵਾਂ
- ਹਿੱਸੇਦਾਰੀਆਂ
- ਸਰਕਾਰੀ ਸੰਸਥਾਂਵਾਂ
ਅਫਸਰ (ਅਹੁਦੇਦਾਰ)
ਬੌਡੀ ਕਾਰਪੋਰੇਟਾਂ, ਹਿੱਸੇਦਾਰੀਆਂ, ਅਤੇ ਗੈਰ-ਇਨਕਾਰਪੋਰੇਟਡ ਸੰਸਥਾਂਵਾਂ ਜਾਂ ਸਭਾਵਾਂ ਦੇ ਅਫਸਰਾਂ ਉਪਰ ਵੀ ਕੰਮ ਦੀ ਜਗ੍ਹਾ ਵਿੱਚ ਹਾਦਸੇ ਨਾਲ ਮੌਤ ਦਾ ਦੋਸ਼ ਲਗਾਇਆ ਜਾ ਸਕਦਾ ਹੈ ਜੇ ਉਹਨਾਂ ਦੀ ਸੰਸਥਾ OHS ਕਾਨੂੰਨ ਦੇ ਅਧੀਨ ਵਿਸ਼ੇਸ਼ ਫਰਜ਼ ਨਿਭਾਉਂਦੀ ਹੈ।
ਅਫਸਰ ਉਹ ਵਿਅਕਤੀ ਹਨ ਜੋ ਸੰਸਥਾ ਵਿੱਚ ਸਭ ਤੋਂ ਉੱਚੇ ਦਰਜੇ ਉੱਤੇ ਹਨ, ਜਿੰਨ੍ਹਾਂ ਕੋਲ ਸੁਰੱਖਿਆ ਨੂੰ ਸੁਧਾਰਨ ਲਈ ਤਾਕਤ ਅਤੇ ਵਸੀਲੇ ਹਨ, ਇਹਨਾਂ ਵਿੱਚ ਸ਼ਾਮਲ ਹਨ:
- ਨਿਗਮ ਦਾ ਨਿਰਦੇਸ਼ਕ ਜਾਂ ਸਕੱਤਰ
- ਇਕ ਵਿਅਕਤੀ:
- ਜੋ ਖੁਦ ਫੈਸਲੇ ਲੈਂਦਾ ਹੈ, ਜਾਂ ਫੈਸਲੇ ਲੈਣ ਵਿੱਚ ਹਿੱਸਾ ਲੈਂਦਾ ਹੈ ਜੋ ਕਿ ਕਾਰੋਬਾਰ ਦੇ ਸਾਰੇ, ਜਾਂ ਵੱਡੇ ਹਿੱਸੇ ਉਪਰ ਪ੍ਰਭਾਵ ਪਾਉਂਦੇ ਹਨ; ਜਾਂ
- ਜਿਸ ਕੋਲ ਸੰਸਥਾ ਦੀ ਵਿੱਤੀ ਸਥਿੱਤੀ ਉਪਰ ਪ੍ਰਭਾਵ ਪਾਉਣ ਦੀ ਸਮਰੱਥਾ ਹੈ; ਜਾਂ
- ਜਿਸ ਦੀਆਂ ਹਿਦਾਇਤਾਂ ਜਾਂ ਇੱਛਾਵਾਂ ਦੇ ਅਨੁਸਾਰ ਨਿਗਮ ਦੇ ਨਿਰਦੇਸ਼ਕਾਂ ਨੂੰ ਕੰਮ ਕਰਨ ਦੀ ਆਦਤ ਹੁੰਦੀ ਹੈ
- ਹਿੱਸੇਦਾਰੀ ਵਿੱਚ ਹਿੱਸੇਦਾਰ
- ਗੈਰ-ਇਨਕਾਰਪੋਰੇਟਡ ਸਭਾ ਦਾ ਅਹੁਦੇਦਾਰ
ਕਰਮਚਾਰੀ ਅਤੇ ਸਵੈ-ਸੇਵਕ
ਕੰਮ ਦੀ ਜਗ੍ਹਾ ਵਿੱਚ ਹਾਦਸੇ ਨਾਲ ਮੌਤ ਦਾ ਦੋਸ਼ ਕਰਮਚਾਰੀ ਜਾਂ ਸਵੈ-ਸੇਵਕ ਉਪਰ ਲਾਗੂ ਨਹੀਂ ਹੁੰਦਾ ਜਦ ਤੱਕ ਕਿ ਕਰਮਚਾਰੀ ਨਾਲ ਉਸ ਸੰਸਥਾ ਦਾ ਅਫਸਰ ਵੀ ਹੋਵੇ।
ਫਿਰ ਵੀ, ਕਰਮਚਾਰੀ ਉਪਰ OHS ਕਾਨੂੰਨ ਦੇ ਅਧੀਨ ਮੌਜੂਦਾ ਫਰਜ਼ਾਂ ਦੀ ਉਲੰਘਣਾ ਕਰਨ ਕਰਕੇ ਮੁਕੱਦਮਾ ਚਲਾਇਆ ਜਾ ਸਕਦਾ ਹੈ, ਇਸ ਵਿੱਚ ਇਹ ਫਰਜ਼ ਸ਼ਾਮਲ ਹਨ:
- ਕੰਮ ਦੀ ਜਗ੍ਹਾ ਵਿੱਚ ਆਪਣੀ ਸਿਹਤ ਅਤੇ ਸੁਰੱਖਿਆ ਦਾ ਧਿਆਨ ਰੱਖਣਾ, ਅਤੇ ਦੂਸਰਿਆਂ ਦੀ ਸਿਹਤ ਅਤੇ ਸੁਰੱਖਿਆ ਦਾ ਧਿਆਨ ਰੱਖਣ ਲਈ ਵਾਜਬ ਸੰਭਾਲ ਕਰਨੀ
- OHS ਕਾਨੂੰਨਾਂ ਦੀ ਪਾਲਣਾ ਕਰਨ ਵਾਸਤੇ ਰੁਜ਼ਗਾਰਦਾਤੇ ਦੁਆਰਾ ਚੁੱਕੇ ਗਏ ਕਦਮਾਂ ਵਾਸਤੇ ਆਪਣੇ ਰੁਜ਼ਗਾਰਦਾਤੇ ਨਾਲ ਮਿਲਵਰਤਣ ਕਰਨਾ
- ਕੰਮ ਦੀ ਜਗ੍ਹਾ ਵਿੱਚ ਸਿਹਤ, ਸੁਰੱਖਿਆ ਅਤੇ ਭਲਾਈ ਨੂੰ ਸਹਿਯੋਗ ਕੀਤੇ ਜਾਣ ਲਈ ਪ੍ਰਦਾਨ ਕੀਤੀ ਗਈ ਕਿਸੇ ਚੀਜ਼ ਵਿੱਚ ਜਾਣ-ਬੁੱਝ ਕੇ ਜਾਂ ਲਾਪਰਵਾਹੀ ਨਾਲ ਰੁਕਾਵਟ ਨਾ ਪਾਉਣੀ ਜਾਂ ਦੁਰਵਰਤੋਂ ਨਾ ਕਰਨੀ
- ਕੰਮ ਦੀ ਜਗ੍ਹਾ ਵਿੱਚ ਲਾਪਰਵਾਹੀ ਵਾਲਾ ਕੋਈ ਕੰਮ ਨਾ ਕਰਨਾ ਜਿਸ ਨਾਲ ਕਿਸੇ ਹੋਰ ਵਿਅਕਤੀ ਗੰਭੀਰ ਸੱਟ ਦੇ ਖਤਰੇ ਵਿੱਚ ਪਾ ਸਕਦਾ ਹੈ।
OHS ਕਾਨੂੰਨ ਨਾਲ ਸਬੰਧਿਤ ਫਰਜ਼ ਅਤੇ ਫਰਜ਼ਾਂ ਨੂੰ ਪੂਰਾ ਕਰਨ ਵਾਲੇ ਲੋਕ
OHS ਕਾਨੂੰਨ ਦੇ ਅਧੀਨ ਕੰਮ ਦੀ ਜਗ੍ਹਾ ਵਿੱਚ ਹਾਦਸੇ ਨਾਲ ਮੌਤ ਦਾ ਦੋਸ਼ ਉੱਥੇ ਲਾਗੂ ਹੁੰਦਾ ਹੈ ਜਿੱਥੇ ਮੌਜੂਦਾ ਵਿਸ਼ੇਸ਼ ਫਰਜ਼ਾਂ ਦੀ ਉਲੰਘਣਾ ਹੋਈ ਹੁੰਦੀ ਹੈ। OHS ਕਾਨੂੰਨ ਦੇ ਅਧੀਨ ਇਹ ਬਦਲਾਅ ਵਾਧੂ ਫਰਜ਼ ਲਾਗੂ ਨਹੀਂ ਕਰਦੇ ਹਨ।
ਰੁਜ਼ਗਾਰਦਾਤੇ, ਅਫਸਰ ਅਤੇ ਦੂਸਰੇ ਜੋ ਪਹਿਲਾਂ ਤੋਂ ਹੀ ਆਪਣੀਆਂ ਮੌਜੂਦਾ OHS ਜ਼ਿੰਮੇਵਾਰੀਆਂ ਦੀ ਪਾਲਣਾ ਕਰ ਰਹੇ ਹਨ, ਅਤੇ ਜੋ ਪਾਲਣਾ ਕਰਦੇ ਰਹਿਣਗੇ, ਉਹਨਾਂ ਉਪਰ ਕੰਮ ਦੀ ਜਗ੍ਹਾ ਵਿੱਚ ਹਾਦਸੇ ਨਾਲ ਮੌਤ ਦਾ ਦੋਸ਼ ਨਹੀਂ ਲਗਾਇਆ ਜਾ ਸਕਦਾ ਹੈ। ਇਹ ਨਵੇਂ ਕਾਨੂੰਨ ਕੀ ਕਰਨਗੇ ਕਿ ਉਹਨਾਂ ਫਰਜ਼ਾਂ ਦੀ ਗੰਭੀਰ ਉਲੰਘਣਾ ਦੇ ਨਤੀਜਿਆਂ ਨੂੰ ਹੋਰ ਵਧੇਰੇ ਸਖਤ ਬਣਾ ਦੇਣਗੇ।
ਸਬੰਧਿਤ ਮੌਜੂਦਾ ਫਰਜ਼ਾਂ ਵਿੱਚ ਸ਼ਾਮਲ ਹਨ:
- ਰੁਜ਼ਗਾਰਦਾਤਿਆਂ ਦੁਆਰਾ ਕਰਮਚਾਰੀਆਂ ਲਈ ਸੁਰੱਖਿਅਤ ਵਾਤਾਵਰਣ ਪ੍ਰਦਾਨ ਕਰਵਾਉਣ ਦਾ ਫਰਜ਼ ਜੋ ਕਿ ਸੁਰੱਖਿਅਤ ਅਤੇ ਸਿਹਤ ਨੂੰ ਖਤਰਿਆਂ ਤੋਂ ਬਿਨਾਂ ਹੈ
- ਰੁਜ਼ਗਾਰਦਾਤਿਆਂ ਦਾ ਕਰਮਚਾਰੀਆਂ ਦੀ ਸਿਹਤ ਅਤੇ ਸੁਰੱਖਿਅਤ ਵਾਤਾਵਰਣ ਦੀ ਨਿਗਰਾਨੀ ਕਰਨ ਦਾ ਫਰਜ਼
- ਰੁਜ਼ਗਾਰਦਾਤਿਆਂ ਦੁਆਰਾ ਇਹ ਯਕੀਨੀ ਬਨਾਉਣ ਦਾ ਫਰਜ਼ ਕਿ ਕਰਮਚਾਰੀਆਂ ਤੋਂ ਇਲਾਵਾ ਕੋਈ ਹੋਰ ਵਿਅਕਤੀ ਕਾਰੋਬਾਰ ਦੇ ਕੰਮ ਕਰਕੇ ਖਤਰੇ ਵਿੱਚ ਨਾ ਪਵੇ (ਇਸ ਵਿੱਚ ਪ੍ਰਾਹੁਣੇ, ਜਨਤਾ ਅਤੇ ਦੂਸਰੇ ਕਾਮੇ ਸ਼ਾਮਲ ਹਨ)
- ਆਪਣੇ ਆਪ ਲਈ ਨੌਕਰੀ ਕਰ ਰਹੇ ਵਿਅਕਤੀਆਂ ਦਾ ਇਹ ਯਕੀਨੀ ਬਨਾਉਣ ਦਾ ਫਰਜ਼ ਕਿ ਉਹਨਾਂ ਦੇ ਅਧੀਨ ਵਿਅਕਤੀ OHS ਖਤਰਿਆਂ ਦਾ ਸਾਹਮਣਾ ਨਹੀਂ ਕਰਦੇ ਹਨ
- ਕੰਮ ਦੀ ਜਗ੍ਹਾ ਦੇ ਪ੍ਰਬੰਧਕ ਜਾਂ ਚਲਾਉਣ ਵਾਲੇ ਵਿਅਕਤੀਆਂ ਦਾ ਇਹ ਯਕੀਨੀ ਬਨਾਉਣ ਦਾ ਫਰਜ਼ ਕਿ ਕੰਮ ਦੀ ਜਗ੍ਹਾ ਅਤੇ ਇਸ ਦੇ ਅੰਦਰ ਬਾਹਰ ਜਾਣ ਵਾਲੇ ਰਸਤੇ ਸੁਰੱਖਿਅਤ ਹਨ
- ਡਿਜ਼ਾਈਨ ਕਰਨ ਵਾਲਿਆਂ ਦਾ ਇਹ ਯਕੀਨੀ ਬਨਾਉਣ ਦਾ ਫਰਜ਼ ਕਿ ਕੰਮ ਦੀ ਜਗ੍ਹਾ ਵਾਸਤੇ ਮਸ਼ੀਨਾਂ, ਇਮਾਰਤਾਂ ਅਤੇ ਢਾਂਚੇ ਸੁਰੱਖਿਅਤ ਤਰੀਕੇ ਨਾਲ ਡਿਜ਼ਾਈਨ ਕੀਤੇ ਜਾਣ
- ਨਿਰਮਾਣ ਕਰਨ ਅਤੇ ਪੂਰਤੀ ਕਰਨ ਵਾਲਿਆਂ ਦਾ ਇਹ ਯਕੀਨੀ ਬਨਾਉਣ ਦਾ ਫਰਜ਼ ਕਿ ਮਸ਼ੀਨਾਂ ਜਾਂ ਪਦਾਰਥ ਸੁਰੱਖਿਅਤ ਤਰੀਕੇ ਨਾਲ ਬਣਾਈਆਂ ਜਾਣ ਅਤੇ ਵਰਤਣ ਲਈ ਸੁਰੱਖਿਅਤ ਹੋਣ
- ਵਿਅਕਤੀ ਦਾ ਫਰਜ਼ ਕਿ ਲਾਪਰਵਾਹੀ ਵਾਲਾ ਕੋਈ ਕੰਮ ਨਾ ਕਰਨਾ ਜਿਸ ਨਾਲ ਕਿਸੇ ਹੋਰ ਵਿਅਕਤੀ ਨੂੰ ਕੰਮ ਦੀ ਜਗ੍ਹਾ ਵਿੱਚ ਗੰਭੀਰ ਸੱਟ ਦੇ ਖਤਰੇ ਵਿੱਚ ਪਾ ਸਕਦਾ ਹੈ।
ਇਹਨਾਂ ਸਾਰੇ ਫਰਜ਼ਾਂ ਵਿੱਚੋਂ ਹਰੇਕ ਲਈ ਲੋੜੀਂਦਾ ਹੈ ਕਿ ਸਬੰਧਿਤ ਫਰਜ਼ ਨਿਭਾਉਣ ਵਾਲੇ ਫਰਜ਼ਾਂ ਨੂੰ 'ਜਿੰਨ੍ਹਾਂ ਵਿਹਾਰਕ ਤੌਰ ਤੇ ਸੰਭਵ ਹੋਵੇ' ਪੂਰਾ ਕਰਨ।
ਇਹਨਾਂ ਫਰਜ਼ਾਂ ਬਾਰੇ ਵਧੇਰੇ ਵੇਰਵੇ WorkSafe ਦੀ ਵੈਬਸਾਈਟ ਉਪਰ ੳਪਲਬਧ ਹਨ।
ਅਣਗਹਿਲੀ ਵਾਲਾ ਵਿਵਹਾਰ
ਕੰਮ ਦੀ ਜਗ੍ਹਾ ਵਿੱਚ ਹਾਦਸੇ ਨਾਲ ਮੌਤ ਦੇ ਦੋਸ਼ ਦੇ ਉਦੇਸ਼ ਲਈ ਵਿਵਹਾਰ ਨੂੰ ਉਦੋਂ 'ਅਣਗਹਿਲੀ ਵਾਲਾ' ਗਿਣਿਆ ਜਾਂਦਾ ਹੈ ਜੇ ਇਸ ਵਿੱਚ ਸ਼ਾਮਲ ਹੈ:
- ਸੰਭਾਲ ਦੇ ਮਿਆਰ ਤੋਂ ਬਹੁਤ ਜ਼ਿਆਦਾ ਥੱਲੇ ਜੋ ਕਿ ਇਹਨਾਂ ਹਾਲਾਤਾਂ ਵਿੱਚ ਇਕ ਉਚਿੱਤ ਵਿਅਕਤੀ ਕਰ ਸਕਦਾ ਹੋਵੇਗਾ, ਅਤੇ
- ਮੌਤ, ਗੰਭੀਰ ਸੱਟ ਜਾਂ ਗੰਭੀਰ ਬਿਮਾਰੀ ਦਾ ਵੱਡਾ ਖਤਰਾ।
ਅਣਗਹਿਲੀ ਵਾਲੇ ਵਿਵਹਾਰ ਵਿੱਚ ਕਾਰਵਾਈ ਕਰਨ ਵਿੱਚ ਅਸਫਲਤਾ (ਇਕ 'ਭੁੱਲ') ਸ਼ਾਮਲ ਹੈ, ਉਦਾਹਰਣ ਵਜੋਂ ਇਸ ਵਿੱਚ ਸ਼ਾਮਲ ਹੋ ਸਕਦਾ ਹੈ ਜਦੋਂ ਇਕ ਵਿਅਕਤੀ:
- ਆਪਣੇ ਕਰਮਚਾਰੀਆਂ ਦਾ ਸਹੀ ਤਰੀਕੇ ਨਾਲ ਪ੍ਰਬੰਧ, ਕਾਬੂ ਜਾਂ ਨਿਗਰਾਨੀ ਨਹੀਂ ਕਰਦਾ, ਜਾਂ
- ਖਤਰੇ ਵਾਲੀ ਸਥਿੱਤੀ ਨੂੰ ਠੀਕ ਕਰਨ ਲਈ ਉਚਿੱਤ ਕਾਰਵਾਈ ਨਹੀਂ ਕਰਦਾ, ਜਿੱਥੇ ਇਹ ਸਭ ਨਾ ਕਰਨ ਕਰਕੇ ਮੌਤ, ਗੰਭੀਰ ਸੱਟ ਜਾਂ ਗੰਭੀਰ ਬਿਮਾਰੀ ਦਾ ਵੱਡਾ ਖਤਰਾ ਪੈਦਾ ਹੋ ਸਕਦਾ ਹੈ।
ਇਹ ਟੈਸਟ ਵਿਕਟੋਰੀਆ ਵਿੱਚ ਜ਼ੁਰਮ ਵਾਲੀ ਅਣਗਹਿਲੀ ਦੇ ਮੌਜੂਦਾ ਆਮ ਕਾਨੂੰਨ ਦੇ ਟੈਸਟ ਉਪਰ ਆਧਾਰਿਤ ਹੈ, ਅਤੇ ਉਪਯੁਕਤ ਰੂਪ ਵਿੱਚ ਉੱਚ ਮਿਆਰ ਦਾ ਹੈ, ਇਹ ਧਿਆਨ ਵਿੱਚ ਰੱਖਦੇ ਹੋਏ ਕਿ ਨਵੇਂ ਜ਼ੁਰਮ ਲਈ ਦੰਡ ਬਹੁਤ ਵੱਡੇ ਹਨ।
ਕਾਰਣ
ਕੰਮ ਦੀ ਜਗ੍ਹਾ ਵਿੱਚ ਹਾਦਸੇ ਨਾਲ ਮੌਤ ਦੇ ਲੱਗੇ ਦੋਸ਼ਾਂ ਵਾਲੀ ਸੰਸਥਾ ਜਾਂ ਵਿਅਕਤੀ ਦਾ ਵਿਵਹਾਰ ਹੀ ਲਾਜ਼ਮੀ ਪੀੜਤ ਦੀ ਮੌਤ ਦਾ ਕਾਰਣ ਬਣਿਆ ਹੋਣਾ ਚਾਹੀਦਾ ਹੈ।
ਇਹ ਮਨਸ਼ਾ ਹੈ ਕਿ ਕਾਰਣ ਦੇ ਵਾਸਤੇ ਮੌਜੂਦਾ ਆਮ ਕਾਨੂੰਨ ਟੈਸਟ ਲਾਗੂ ਹੈ। ਇਸ ਦਾ ਮਤਲਬ ਕਿ ਦੋਸ਼ ਲੱਗੇ ਵਿਅਕਤੀ ਦੀਆਂ ਕਾਰਵਾਈਆਂ ਜਾਂ ਭੁੱਲਾਂ ਨੇ ਮੌਤ ਦੇ ਕਾਰਣ ਵਿੱਚ ਵੱਡਾ ਹਿੱਸਾ ਪਾਇਆ ਹੈ, ਜਾਂ ਇਹ ਇਸ ਦਾ ਬਹੁਤ ਵੱਡਾ ਅਤੇ ਚੱਲ ਰਿਹਾ ਕਾਰਣ ਹੈ। ਇਹ ਸਥਾਪਿਤ ਕਰਨਾ ਜ਼ਰੂਰੀ ਨਹੀਂ ਹੈ ਕਿ ਦੋਸ਼ ਲੱਗੇ ਵਿਅਕਤੀ ਦੀਆਂ ਕਾਰਵਾਈਆਂ ਜਾਂ ਭੁੱਲਾਂ ਮੌਤ ਦਾ ਇਕੋ ਇਕ ਕਾਰਣ ਸਨ। ਵਿਵਹਾਰ ਲਾਜ਼ਮੀ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਕਿ ਇਕ ਆਮ ਆਦਮੀ ਵੀ ਸੌਖੀ ਸਮਝ ਦੇ ਨਾਲ ਇਸ ਨੂੰ ਮੌਤ ਦਾ ਕਾਰਣ ਦੱਸ ਸਕੇ।
ਕੰਮ ਦੀ ਜਗ੍ਹਾ ਵਿੱਚ ਹਾਦਸੇ ਨਾਲ ਮੌਤ ਉਦੋਂ ਵੀ ਲਾਗੂ ਹੋ ਸਕਦੀ ਹੈ ਜਦੋਂ ਵਿਅਕਤੀ ਦੀ ਮੌਤ ਸਬੰਧਿਤ ਵਿਵਹਾਰ ਦੇ ਕੁਝ ਸਮਾਂ ਬਾਅਦ ਵਿੱਚ ਹੋਵੇ, ਉਦਾਹਰਣ ਵਜੋਂ ਜਿੱਥੇ ਇਕ ਕਰਮਚਾਰੀ ਨੂੰ ਐਸਬਸਟਸ ਨਾਲ ਸਬੰਧਿਤ ਬਿਮਾਰੀ, ਅਣਗਹਿਲੀ ਨਾਲ ਉਹਨਾਂ ਦੁਆਰਾ ਐਸਬਸਟਸ ਦੇ ਸੰਪਰਕ ਵਿੱਚ ਆਉਣ ਤੋਂ ਕਈ ਸਾਲਾਂ ਬਾਅਦ ਵਿਕਸਤ ਹੁੰਦੀ ਹੈ।
ਦੰਡ
ਜੇਕਰ ਕੰਮ ਦੀ ਜਗ੍ਹਾ ਵਿੱਚ ਹਾਦਸੇ ਨਾਲ ਮੌਤ ਦੇ ਦੋਸ਼ੀ ਪਾਏ ਜਾਂਦੇ ਹੋ, ਹੇਠ ਲਿਖੇ ਦੰਡ ਲਾਗੂ ਹੋਣਗੇ (ਜਿਵੇਂ ਕਿ 1 ਜੁਲਾਈ ਤੋਂ):
- ਵਿਅਕਤੀਆਂ ਲਈ ਵੱਧ ਤੋਂ ਵੱਧ 25 ਸਾਲਾਂ ਦੀ ਜੇਲ੍ਹ; ਅਤੇ
- ਬੌਡੀ ਕਾਰਪੋਰੇਟਾਂ ਲਈ ਵੱਧ ਤੋਂ ਵੱਧ 16.5 ਮਿਲੀਅਨ ਡਾਲਰ ਦਾ ਜ਼ੁਰਮਾਨਾ
ਸੰਸਥਾਂਵਾਂ ਅਤੇ ਵਿਅਕਤੀਗਤ ਅਫਸਰਾਂ ਨੂੰ ਆਪਣੇ ਕਿੱਤਾਕਾਰੀ ਸਿਹਤ ਅਤੇ ਸੁਰੱਖਿਆ ਫਰਜ਼ਾਂ ਦੀ ਉਲੰਘਣਾ ਕਰਨ ਤੋਂ ਸਖਤੀ ਨਾਲ ਵਰਜਣ ਵਾਸਤੇ ਇਹ ਦੰਡ ਜ਼ੁਰਮ ਦੀ ਗੰਭੀਰਤਾ ਨੂੰ ਵਿਖਾਉਂਦੇ ਹਨ ਅਤੇ ਇਹ ਕੰਮ ਦੀ ਜਗ੍ਹਾ ਵਿੱਚ ਹੋਣ ਵਾਲੀਆਂ ਮੌਤਾਂ ਨੂੰ ਰੋਕਣ ਵਿੱਚ ਸਹਾਇਤਾ ਕਰਨ ਲਈ ਤਿਆਰ ਕੀਤੇ ਗਏ ਹਨ।
ਤਫਤੀਸ਼ ਅਤੇ ਕਾਨੂੰਨੀ ਕਾਰਵਾਈ
OHS ਕਾਨੂੰਨ ਦੀਆਂ ਦੂਸਰੀਆਂ ਉਲੰਘਣਾਵਾਂ ਵਾਂਗ ਹੀ, ਕੰਮ ਦੀ ਜਗ੍ਹਾ ਵਿੱਚ ਹਾਦਸੇ ਨਾਲ ਮੌਤ ਦੇ ਸੰਭਾਵਿਤ ਦੋਸ਼ਾਂ ਦੀ ਤਫਤੀਸ਼ ਦੀ ਅਗਵਾਈ WorkSafe ਕਰੇਗਾ।
ਕੰਮ ਦੀ ਜਗ੍ਹਾ ਵਿੱਚ ਮੌਤ ਹੋਣ ਤੋਂ ਬਾਅਦ, ਅਤੇ ਮੌਜੂਦਾ ਪ੍ਰਬੰਧਾਂ ਦੇ ਹਿਸਾਬ ਨਾਲ, WorkSafe ਅਤੇ ਵਿਕਟੋਰੀਆ ਪੁਲੀਸ ਇਕੱਠੇ ਰਲ ਕੇ ਕੰਮ ਕਰਨਗੇ, ਇਹ ਯਕੀਨੀ ਬਨਾਉਣ ਲਈ ਕਿ ਸਾਰੇ ਸਬੂਤ ਸੰਭਾਲੇ ਗਏ ਹਨ ਅਤੇ ਉੱਥੇ ਮੌਜੂਦ ਵਿਅਕਤੀਆਂ ਅਤੇ ਸੰਭਵ ਤੌਰ ਤੇ ਬਾਅਦ ਵਿੱਚ ਹਾਜ਼ਰ ਹੋਣ ਵਾਲੇ ਵਿਅਕਤੀਆਂ ਦੀ ਸਿਹਤ ਲਈ ਕੰਮ ਦੀ ਜਗ੍ਹਾ ਖਤਰੇ ਤੋਂ ਬਿਨਾਂ ਅਤੇ ਸੁਰੱਖਿਅਤ ਹੈ।
ਮੌਜੂਦਾ ਪ੍ਰਬੰਧਾਂ ਦੇ ਹਿਸਾਬ ਨਾਲ, WorkSafe ਕੰਮ ਦੀ ਜਗ੍ਹਾ ਵਿੱਚ ਹਾਦਸੇ ਨਾਲ ਮੌਤ ਦੇ ਮੁੱਦੇ ਨੂੰ ਅੱਗੇ ਵਧਾਏਗੀ ਜਦ ਤੱਕ ਕਿ ਦੋਸ਼ੀ ਮੁਕੱਦਮੇ ਵਾਸਤੇ ਵਚਨਬੱਧ ਨਹੀਂ ਹੋ ਜਾਂਦਾ ਹੈ। ਸਰਕਾਰੀ ਵਕੀਲ ਦਾ ਦਫਤਰ ਫਿਰ ਮੁੱਦੇ ਨੂੰ ਮੁਕੱਦਮੇ ਤੱਕ ਲੈ ਜਾਵੇਗਾ।
ਕੰਮ ਦੀ ਜਗ੍ਹਾ ਵਿੱਚ ਹਾਦਸੇ ਨਾਲ ਮੌਤ ਗੰਭੀਰ ਜ਼ੁਰਮ ਹੈ ਜਿਸ ਵਿੱਚ ਕਾਨੂੰਨੀ ਸੀਮਾ ਦੀ ਕੋਈ ਮਿਆਦ ਨਹੀਂ ਹੈ। ਇਸ ਨੂੰ ਸੰਖੇਪ ਵਿੱਚ ਸੁਣਿਆ ਨਹੀਂ ਜਾ ਸਕਦਾ ਅਤੇ ਫੈਸਲਾ ਨਹੀਂ ਲਿਆ ਜਾ ਸਕਦਾ (ਵਿਕਟੋਰੀਆ ਦੀ ਮਜਿਸਟ੍ਰੇਟ ਅਦਾਲਤ ਵਿੱਚ)
WorkSafe ਦੀ ਤਫਤੀਸ਼ ਬਾਰੇ ਅਗਲੇਰੀ ਜਾਣਕਾਰੀ WorkSafe ਦੀ ਵੈਬਸਾਈਟ ਉਪਰ ਉਪਲਬਧ ਹੈ।