ਆਪਣੇ ਕਰਮਚਾਰੀਆਂ ਅਤੇ ਆਪਣੇ ਆਪ ਦੀ ਸੁਰੱਖਿਆ ਕਰਨ ਲਈ ਖਾਈ ਪੁੱਟਣ ਨਾਲ ਸਬੰਧਿਤ ਉਪਾਵਾਂ ਦੀ ਵਰਤੋਂ ਕਰੋ।
ਪੁੱਟੀਆਂ ਹੋਈਆਂ ਖਾਈਆਂ ਤੁਹਾਡੇ ਸਾਰੇ ਕਾਮਿਆਂ ਦੀ ਸਿਹਤ ਅਤੇ ਸੁਰੱਖਿਆ ਲਈ ਗੰਭੀਰ ਖਤਰਾ ਪੈਦਾ ਕਰਦੀਆਂ ਹਨ। ਇਸ ਲਈ ਜੇ ਤੁਸੀਂ ਕਿਸੇ ਕੰਮ ਵਾਲੀ ਜਗ੍ਹਾ ਦੇ ਇੰਚਾਰਜ ਹੋ, ਤਾਂ ਕਿਸੇ ਵੀ ਖੁਦਾਈ ਦਾ ਕੰਮ ਸ਼ੁਰੂ ਹੋਣ ਤੋਂ ਪਹਿਲਾਂ ਹਮੇਸ਼ਾ ਅੱਗੇ ਦੀ ਯੋਜਨਾ ਬਣਾਓ। ਕਿਸੇ ਆਮ ਦਿਨ ਨੂੰ ਤਬਾਹੀ ਵਿੱਚ ਖਤਮ ਨਾ ਹੋਣ ਦਿਓ। ਯੋਜਨਾ ਬਣਾਓ, ਤਿਆਰੀ ਕਰੋ, ਬਚਾਅ ਕਰੋ ਅਤੇ ਸੁਰੱਖਿਅਤ ਰੱਖੋ। ਇਹ ਯਕੀਨੀ ਬਣਾਓ ਕਿ ਤੁਸੀਂ ਖਤਰਿਆਂ ਨੂੰ ਸਮਝਦੇ ਹੋ ਅਤੇ ਉਪਾਵਾਂ ਦੀ ਵਰਤੋਂ ਕਰਦੇ ਹੋ।