ਕਰਮਚਾਰੀ ਮਨੋ-ਸਮਾਜਿਕ ਤੱਥ ਸ਼ੀਟ: ਜਿਨਸੀ ਛੇੜਛਾੜ ਸਮੇਤ ਕੰਮ-ਸੰਬੰਧਿਤ ਲਿੰਗਕ ਹਿੰਸਾ

(Employee psychosocial fact sheet: Work-related gendered violence including sexual harassment - Punjabi)

ਇਸ ਵਿੱਚ ਕੀ ਸ਼ਾਮਲ ਹੈ

ਕੰਮ-ਸੰਬੰਧਿਤ ਲਿੰਗੀ ਪਹਿਚਾਣ ਪ੍ਰਤੀ ਪ੍ਰੇਰਿਤ ਹਿੰਸਾ ਸਿਹਤ ਅਤੇ ਸੁਰੱਖਿਆ ਲਈ ਖ਼ਤਰਾ ਪੈਦਾ ਕਰਨ ਵਾਲੀ ਕੋਈ ਵੀ ਅਜਿਹੀ ਕਾਰਵਾਈ ਜਾਂ ਵਿਵਹਾਰ ਹੈ, ਜੋ ਕਾਮੁਕਤਾ, ਲਿੰਗੀ ਪਹਿਚਾਣ ਜਾਂ ਜਿਨਸੀ ਝੁਕਾਅ ਜਾਂ ਕਿਉਂਕਿ ਉਹ ਸਮਾਜਿਕ ਤੌਰ 'ਤੇ ਨਿਰਧਾਰਤ ਲਿੰਗ ਭੂਮਿਕਾਵਾਂ ਦੀ ਪਾਲਣਾ ਨਹੀਂ ਕਰਦੇ ਹੋਣ ਕਾਰਨ ਕਿਸੇ ਵਿਅਕਤੀ ਪ੍ਰਤੀ ਕੀਤਾ ਜਾਂਦਾ ਹੈ, ਜਾਂ ਕਿਸੇ ਵਿਅਕਤੀ ਨੂੰ ਪ੍ਰਭਾਵਿਤ ਕਰਦਾ ਹੈ।

ਕੰਮ-ਸੰਬੰਧਿਤ ਲਿੰਗੀ ਪਹਿਚਾਣ ਪ੍ਰਤੀ ਪ੍ਰੇਰਿਤ ਹਿੰਸਾ ਸਿੱਧੇ ਤੌਰ 'ਤੇ ਕਿਸੇ ਵਿਅਕਤੀ ਜਾਂ ਸਮੂਹ 'ਤੇ ਨਿਸ਼ਾਨਾ ਬੰਨ੍ਹਕੇ ਕੀਤੀ ਗਈ ਹੋ ਸਕਦੀ ਹੈ। ਇਹ ਅਜਿਹਾ ਵਿਵਹਾਰ ਵੀ ਹੋ ਸਕਦਾ ਹੈ ਜੋ ਕਿਸੇ ਵਿਅਕਤੀ ਪ੍ਰਤੀ ਨਹੀਂ ਕੀਤਾ ਗਿਆ ਹੈ, ਪਰ ਕਿਸੇ ਅਜਿਹੇ ਵਿਅਕਤੀ ਨੂੰ ਪ੍ਰਭਾਵਿਤ ਕਰਦਾ ਹੈ ਜੋ ਇਸਦਾ ਸਾਹਮਣਾ ਕਰਦਾ ਹੈ ਜਾਂ ਇਸਨੂੰ ਦੇਖਦਾ ਹੈ।

ਇਹ ਤੱਥ-ਸ਼ੀਟ ਕੰਮ-ਸੰਬੰਧਿਤ ਲਿੰਗੀ ਹਿੰਸਾ ਦੀਆਂ ਕਿਸਮਾਂ ਬਾਰੇ ਰੂਪਰੇਖਾ ਦਿੰਦੀ ਹੈ, ਕੰਮ ਵਾਲੀ ਥਾਂ 'ਤੇ ਲਿੰਗੀ ਹਿੰਸਾ ਕਿਹੋ ਜਿਹੀ ਲੱਗ ਸਕਦੀ ਹੈ ਅਤੇ ਕਰਮਚਾਰੀਆਂ ਨੂੰ ਕੰਮ-ਸੰਬੰਧਿਤ ਲਿੰਗੀ ਹਿੰਸਾ ਦੀ ਰਿਪੋਰਟ ਕਰਨ ਬਾਰੇ ਜਾਣਕਾਰੀ ਪ੍ਰਦਾਨ ਕਰਦੀ ਹੈ ਅਤੇ ਜੇਕਰ ਉਹ ਕੰਮ ਵਾਲੀ ਥਾਂ 'ਤੇ ਲਿੰਗੀ ਹਿੰਸਾ ਦੇ ਗਵਾਹ ਹਨ ਤਾਂ ਕੀ ਕਰਨਾ ਹੈ।