ਇਹ ਮਾਰਗਦਰਸ਼ਨ ਰੁਜ਼ਗਾਰਦਾਤਾਵਾਂ ਨੂੰ ਕੰਮ-ਸੰਬੰਧਿਤ ਹਿੰਸਾ ਨਾਲ ਜੁੜੇ ਖ਼ਤਰਿਆਂ ਅਤੇ ਜ਼ੋਖਮਾਂ ਦੀ ਪਛਾਣ ਕਰਨ, ਮੁਲਾਂਕਣ ਕਰਨ ਅਤੇ ਨਿਯੰਤਰਣ ਕਰਨ ਲਈ ਉਹਨਾਂ ਦੀਆਂ ਡਿਊਟੀਆਂ ਬਾਰੇ ਜਾਣਕਾਰੀ ਪ੍ਰਦਾਨ ਕਰਦਾ ਹੈ। ਇਹ ਕੰਮ-ਸੰਬੰਧਿਤ ਹਿੰਸਾ ਦੀਆਂ ਘਟਨਾਵਾਂ ਨੂੰ ਰੋਕਣ ਅਤੇ ਜਵਾਬ ਦੇਣ ਬਾਰੇ ਵੀ ਜਾਣਕਾਰੀ ਪ੍ਰਦਾਨ ਕਰਦਾ ਹੈ।
ਇਹ ਮਾਰਗਦਰਸ਼ਨ ਕਰਮਚਾਰੀਆਂ ਨੂੰ ਕੰਮ-ਸੰਬੰਧਿਤ ਹਿੰਸਾ, ਉਹਨਾਂ ਦੀਆਂ ਡਿਊਟੀਆਂ ਅਤੇ ਜੇਕਰ ਉਹਨਾਂ ਨੂੰ ਕੰਮ-ਸੰਬੰਧਿਤ ਹਿੰਸਾ ਦੀ ਘਟਨਾ ਦਾ ਅਨੁਭਵ ਹੁੰਦਾ ਹੈ ਤਾਂ ਕੀ ਕਰਨਾ ਚਾਹੀਦਾ ਹੈ, ਦੇ ਬਾਰੇ ਜਾਣਕਾਰੀ ਪ੍ਰਦਾਨ ਕਰਦਾ ਹੈ।
ਚੰਗੀ ਲੀਡਰਸ਼ਿਪ ਯੁਵਾ ਕਰਮਚਾਰੀਆਂ ਨੂੰ ਬੀਮਾਰੀ ਅਤੇ ਸੱਟ ਤੋਂ ਬਚਾਉਣ ਵਿੱਚ ਮੱਦਦ ਕਰਦੀ ਹੈ।
ਤੁਹਾਨੂੰ ਹੁਣ 52 ਹਫ਼ਤਿਆਂ ਦੇ ਹਫ਼ਤਾਵਾਰੀ ਭੁਗਤਾਨ ਪ੍ਰਾਪਤ ਹੋ ਚੁੱਕੇ ਹਨ ਅਤੇ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਤੁਹਾਡੇ ਕਰਮਚਾਰੀ ਮੁਆਵਜ਼ੇ ਦੇ ਦਾਅਵੇ ਬਾਰੇ ਭਵਿੱਖ ਵਿੱਚ ਕੀ ਉਮੀਦ ਕਰਨੀ ਹੈ।
ਜੇਕਰ ਤੁਸੀਂ ਜਾਂ ਤੁਹਾਡੇ ਕਿਸੇ ਜਾਣਕਾਰ ਨੂੰ ਚਿੰਤਾ ਹੈ ਜਾਂ ਕਿਸੇ ਸਹਾਇਤਾ ਦੀ ਲੋੜ ਹੋ ਸਕਦੀ ਹੈ, ਤਾਂ ਤੁਹਾਨੂੰ ਜਿੰਨੀ ਜਲਦੀ ਹੋ ਸਕੇ ਮੱਦਦ ਲੈਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
WorkSafe ਉਸ ਸਥਿਤੀ ਵਿੱਚ ਇੱਕ ਨਵੇਂ ਰੁਜ਼ਗਾਰਦਾਤਾ ਨਾਲ ਸੁਰੱਖਿਅਤ ਅਤੇ ਜਾਰੀ ਕੰਮ ਲੱਭਣ ਵਿੱਚ ਤੁਹਾਡੀ ਮੱਦਦ ਕਰਨ ਲਈ ਸੇਵਾਵਾਂ ਪ੍ਰਦਾਨ ਕਰਦਾ ਹੈ ਜਦੋਂ ਤੁਸੀਂ ਆਪਣੇ ਸੱਟ ਲੱਗਣ ਤੋਂ ਪਹਿਲਾਂ ਵਾਲੇ ਰੁਜ਼ਗਾਰਦਾਤਾ ਕੋਲ ਕਿਸੇ ਟਿਕਾਊ ਕੰਮ 'ਤੇ ਵਾਪਸ ਜਾਣ ਵਿੱਚ ਅਸਮਰੱਥ ਹੁੰਦੇ ਹੋ।
ਜੇ ਤੁਸੀਂ ਆਪਣੀ ਮਾਲੀ ਸਥਿਤੀ ਬਾਰੇ ਚਿੰਤਤ ਹੋ, ਜਾਂ ਕਰਜ਼ੇ ਨੂੰ ਲੈ ਕੇ ਮੁਸ਼ਕਲ ਵਿੱਚ ਹੋ, ਤਾਂ ਜਿੰਨੀ ਜਲਦੀ ਹੋ ਸਕੇ ਮੱਦਦ ਪ੍ਰਾਪਤ ਕਰੋ।
ਕਮਿਊਨਿਟੀ ਵਿੱਚ ਕਈ ਮੁਫ਼ਤ ਸੇਵਾਵਾਂ ਹਨ ਜੋ ਤੁਹਾਨੂੰ ਵਿੱਤੀ, ਰਿਹਾਇਸ਼, ਸਿਹਤ-ਸੰਭਾਲ ਅਤੇ ਟ੍ਰਾਂਸਪੋਰਟ ਰਿਆਇਤਾਂ ਦੇ ਨਾਲ ਸਹਾਇਤਾ ਕਰ ਸਕਦੀਆਂ ਹਨ।
Centrelink ਕੋਲ ਕਈ ਵੱਖ-ਵੱਖ ਸੇਵਾਵਾਂ ਅਤੇ ਭੁਗਤਾਨ ਹਨ ਜੋ ਤੁਸੀਂ ਆਪਣੀ ਹਫ਼ਤਾਵਾਰੀ ਵੇਤਨ ਹੱਕਦਾਰੀ ਖ਼ਤਮ ਹੋਣ ਤੋਂ ਬਾਅਦ ਪਹੁੰਚ ਕਰਨ ਦੇ ਯੋਗ ਹੋ ਸਕਦੇ ਹੋ।
ਇੱਥੇ ਕੁੱਝ ਅਜਿਹੀਆਂ ਸਥਿਤੀਆਂ ਹੁੰਦੀਆਂ ਹਨ ਜਿੰਨ੍ਹਾਂ ਲਈ ਤੁਸੀਂ ਆਪਣੇ ਸੁਪਰਐਨੂਏਸ਼ਨ (ਸੁਪਰ) ਨੂੰ ਸਮੇਂ ਤੋਂ ਪਹਿਲਾਂ ਕਢਵਾ ਸਕਦੇ ਹੋ।
ਕੰਮ 'ਤੇ ਵਾਪਸ ਮੁੜਨ ਬਾਰੇ ਗਲਬਾਤ ਸ਼ੁਰੂ ਕਰਨ ਲਈ ਇੱਕ ਗਾਈਡ (ਮਾਰਗਦਰਸ਼ਕ)।
ਉਹਨ਼ਾਂ ਸੁਰੁੱਖਖਆ ਕੰਟਰੋਲ਼ਾਂ ਬਾਰੇ ਜਾਣਕਾਰੀ ਖਜੰਨਹ ਼ਾਂ ਦੀ ਵਰਤੋਂ ਕਰਮਚਾਰੀਆਂ ਨ ੰ ਕੰਮ ਦੀਆਂ ਜਗ੍ਹਾਵ਼ਾਂ ਖਵੁੱਚ ਖਾਈਆਂ ਦੁਆਰਾ ਦਰਪੇਸ਼ ਸੁਰੁੱਖਖਆ ਖਤਖਰਆਂ ਨ ੰ ਕਾਬ ਕਰਨ ਲਈ ਕੀਤੀ ਜਾ ਸਕਦੀ ਹੈ।
ਆਪਣੇ ਕਰਮਚਾਰੀਆਂ ਅਤੇ ਆਪਣੇ ਆਪ ਦੀ ਸੁਰੱਖਿਆ ਕਰਨ ਲਈ ਖਾਈ ਪੁੱਟਣ ਨਾਲ ਸਬੰਧਿਤ ਉਪਾਵਾਂ ਦੀ ਵਰਤੋਂ ਕਰੋ।
ਉਹਨਾਂ ਕਰਮਚਾਰੀਆਂ ਦੀ ਮਦਦ ਕਰਨ ਲਈ ਸਰੋਤ ਜਿੰਨ੍ਹਾਂ ਨੇ ਕੰਮ ਨਾਲ ਸਬੰਧਿਤ ਜਿਨਸੀ ਪਰੇਸ਼ਾਨੀ ਦਾ ਤਜ਼ਰਬਾ ਕੀਤਾ ਹੈ ਜਾਂ ਦੇਖਿਆ ਹੈ
ਕੰਮ ਦੀ ਜਗ੍ਹਾ ਵਿੱਚ ਹਾਦਸੇ ਨਾਲ ਮੌਤ ਦੇ ਨਵੇਂ ਜ਼ੁਰਮ ਦੇ ਬਾਰੇ ਰੁਜ਼ਗਾਰਦਾਤਿਆਂ ਅਤੇ ਫਰਜ਼ਾਂ ਲਈ ਜ਼ਿੰਮੇਵਾਰ ਦੂਸਰੇ ਅਫਸਰਾਂ ਵਾਸਤੇ ਜਾਣਕਾਰੀ
ਕੰਮ-ਕਾਰ ਵਾਲੀ ਜਗ੍ਹਾ ਵਿੱਚ ਇਹ ਯਕੀਨੀ ਬਨਾਉਣ ਲਈ ਕਿ ਸਾਰੇ ਕਾਮੇ ਸੁਰੱਖਿਅਤ ਹਨ ਦੇ ਵਾਸਤੇ WorkSafe ਇੱਥੇ ਹਾਜ਼ਰ ਹੈ। WorkSafe ਅਤੇ ਵਿਕਟੋਰੀਆ ਵਿੱਚ ਕੰਮ-ਕਾਰ ਦੀ ਜਗ੍ਹਾ ਉਪਰਲੇ ਆਪਣੇ ਸੁਰੱਖਿਆ ਹੱਕਾਂ ਦਾ ਪਤਾ ਕਰਨ ਲਈ ਹੇਠਲੀਆਂ ਵੀਡੀਓ ਵੇਖੋ।.